Archive for January, 2012


 

ਅੱਜ ਧੰਨ ਗੁਰੂ ਨਾਨਕ ਸਾਹਿਬ ਦੀ ੭ਵੀ ਜੋਤ “ਧੰਨ ਧੰਨ ਸ਼੍ਰੀ ਗੁਰੂ ਹਰਰਾਇ ਸਾਹਿਬ ਜੀ” ਦਾ ਆਗਮਨ ਪੁਰਬ ਹੈ ਜੀ .. ਸਮੂਹ ਸਾਧ-ਸੰਗਤ ਨੂੰ ਗੁਰੂ ਸਾਹਿਬ ਜੀ ਦੇ ਜਨਮ ਦਿਹਾੜੇ ਦੀਆਂ ਬਿਅੰਤ ਵਧਾਈਆਂ ਹੋਣ ਜੀ !!

 

ਆਉ ਗੁਰੂ ਸਾਹਿਬ ਜੀ ਦੇ ਜੀਵਨ ਬਾਰੇ ਚਾਨਣਾ ਪਾਉਂਦਾ ਇਕ ਸੰਖੇਪ ਜਿਹਾ ਲੇਖ ਪੜਨ ਦੀ ਖੇਚਲ ਕਰੀਏ ਜੀ ਅਤੇ ਆਪਣੇ ਜੀਵਨ ਨੂੰ ਵੀ ਗੁਰੂ ਸਾਹਿਬ ਜੀ ਦੇ ਦੱਸੇ ਮਾਰਗ ਉੱਤੇ ਚੱਲਣ ਦਾ ਪ੍ਰਣ ਕਰੀਏ …

 

ਧੰਨ ਸ਼੍ਰੀ ਗੁਰੂ ਹਰਰਾਇ ਸਾਹਿਬ ਜੀ ”
(
1630-1661 )

 

ਦਾਦਾ ਜੀ  :               ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ

ਪਿਤਾ ਜੀ  :              ਬਾਬਾ ਗੁਰਦਿੱਤਾ ਜੀ

ਮਾਤਾ ਜੀ  :               ਮਾਤਾ ਅਨੰਤੀ ਜੀ (ਮਾਤਾ ਨਿਹਾਲ ਕੋਰ ਜੀ )

ਜਨਮ     :               1630 , ਕੀਰਤਪੁਰ ਸਾਹਿਬ (ਰੋਪੜ )

ਗੁਰਿਆਈ  ਸਮਾਂ :        1644-1661

ਗੁਰੂ ਕੇ ਮਹਿਲ  :         ਮਾਤਾ ਕਿਸ਼ਨ ਕੋਰ ਜੀ ( ਬੀਬੀ ਸੁਲੱਖਣੀ ਜੀ )

ਸੰਤਾਂਨ  :                 ਰਾਮਰਾਇ ਜੀ, (ਗੁਰੂ ) ਹਰਕ੍ਰਿਸ਼ਨ ਸਾਹਿਬ ਜੀ

ਜੋਤੀ-ਜੋਤ  :             1661,  ਕੀਰਤਪੁਰ  ਸਾਹਿਬ

ਗੁਰੂ ਜੀ ਬਚਪਨ ਤੌ ਹੀ ਬਹੁਤ ਹੀ ਨਿਰਮਤਾ ਅਤੇ ਸ਼ਾਂਤ ਬਿਰਤੀ ਦੇ ਮਾਲਿਕ ਸਨ, ਇਕ ਵਾਰ ਆਪ ਜੀ ਦੇ ਕਲੀਆ ਵਾਲੇ ਕੁੜਤੇ ਕਰਕੇ ਬਾਗ ਵਿੱਚੌ ਲੰਘਣ ਵੇਲੇ ਕਈ ਫੁੱਲ ਟੁੱਟ ਗਏ ਤਾ ਆਪ ਜੀ ਦੇ ਨੇਤਰ ਹੰਜੂਆ ਨਾਲ ਭਰ ਗਏ ਅਤੇ ਆਪ ਜੀ ਨੇ ਅੱਗੇ ਤੌ ਆਪਣੇ ਕੁੜਤੇ ਨੂੰ ਸੰਭਾਲ ਕੇ ਰੱਖਦੇ ਹੋਏ ਬਾਗ ਵਿਚੌ ਲੰਘਣਾ ਆਰੰਭ ਕੀਤਾ, ਗੁਰੂ ਸਾਹਿਬ ਨੇ ਜਾਨਵਰਾਂ ਦੀ ਸਾੰਭ -ਸੰਭਾਲ ਵਾਸਤੇ ਚਿੜੀਆ-ਘਰ ਉਸਾਰੇ..

 

ਦਾਦਾ-ਗੁਰੂ ਜੀ ਵਾਂਗ ਆਪ ਜੀ ਨੇ ਵੀ ਅਧਿਆਤਮਿਕ ਜੀਵਨ ਦੇ ਨਾਲ-ਨਾਲ ਸ਼ਕਤੀ ਨੂੰ ਵੀ ਬਰਾਬਰ ਦਾ ਦਰਜਾ ਦਿੱਤਾ ਅਤੇ ਤਕਰੀਬਨ 2200 ਸਿਪਾਹੀ ਤਿਆਰ-ਬਰ-ਤਿਆਰ ਕੀਤੇ ਹੋਏ ਸਨ .

 

ਗੁਰੂ ਸਾਹਿਬ ਜੀ ਨੇ ਪੂਰਨ ਲੋਕਾਈ ਦੇ ਇਲਾਜ ਲਈ ਇਕ ਆਯੁਰਵੈਦਿਕ ਹਸਪਤਾਲ ਵੀ ਤਿਆਰ ਕਰਵਾਇਆ ਸੀ ਜਿੱਥੇ ਸਮਾ ਪਾ ਕੇ ਸ਼ਾਹਜਹਾਂ ਦੇ ਪੁੱਤਰ ਦਰਸ਼ਿਕੋਹ ਦਾ ਇਲਾਜ ਵੀ ਹੋਇਆ .

 

ਗੁਰੂ ਸਾਹਿਬ ਜੀ ਨੇ ਵੀ ਬਾਕੀ ਗੁਰੂ ਸਾਹਿਬਾਨ ਵਾਂਗ ਬਾਣੀ (ਸ਼ਬਦ -ਗੁਰੂ ) ਨੂੰ ਹੀ ਸਰਵ -ਉੱਤਮ ਦੱਸਿਆ. ਆਪ ਜੀ ਦੇ ਵੱਡੇ ਪੁੱਤਰ ਰਾਮਰਾਇ ਜੀ ਦੁਆਰਾ ਬਾਣੀ ਨਾਲ ਕੀਤੀ ਹੇਰ-ਫੇਰ ਨੂੰ ਵੇਖਦੇ ਹੋਏ ਆਪ ਜੀ ਨੇ ਰਾਮਰਾਇ ਜੀ ਤੌ ਸਦਾ ਲਈ ਕਿਨਾਰਾ ਕੀਤਾ ਅਤੇ ਆਪਣਾ ਅੰਤਿਮ ਸਮਾਂ ਜਾਂਦੇ ਹੋਏ 1661 ਵਿਚ ਆਪਣੇ ਛੋਟੇ ਸਪੁੱਤਰ ਹਰਕ੍ਰਿਸ਼ਨ ਜੀ ਨੂੰ ਗੁਰਤਾ -ਗੱਦੀ ਬਖਸ਼ਦੇ ਹੋਏ ਜੋਤੀ-ਜੋਤ ਸਮਾ ਗਏ …..

 

ਹੋਈਆਂ ਬਿਅੰਤ ਭੁੱਲਾਂ ਦੀ ਖਿਮਾ ਕਰਨੀ ਜੀ,

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ !!

“PLZ CLICK ON THE PICTURE OF GURDWARA TO READ MUKHWAK”

“PLZ CLICK ON THE PICTURE OF GURDWARA TO READ MUKHWAK”

“PLZ CLICK ON THE PICTURE OF GURDWARA TO READ MUKHWAK”

“PLZ CLICK ON THE PICTURE”

“PLZ CLICK ON THE PICTURE OF GURDWARA TO READ MUKHWAK”

“PLZ CLICK ON THE PICTURE OF GURDWARA TO READ MUKHWAK”

“PLZ CLICK ON THE PICTURE”

“PLZ CLICK ON THE PICTURE OF GURDWARA TO READ MUKHWAK”

“PLZ CLICK ON THE PICTURE OF GURDWARA TO READ MUKHWAK”